Sher-E-Punjab T20 League : ਅੰਮ੍ਰਿਤ ਚੌਧਰੀ ਦਾ ਜਾਦੂਈ ਬੱਲਾ, ਮੀਂਹ ਨਾਲ ਪ੍ਰਭਾਵਿਤ ਮੈਚ ’ਚ ਫ਼ਾਜ਼ਿਲਕਾ ਫਾਲਕਨਜ਼ ਨੇ ਬਠਿੰਡਾ ਰਾਇਲਜ਼ ਨੂੰ 17 ਦੌੜਾਂ ਨਾਲ ਹਰਾਇਆ

ਆਈਐਸ ਇੰਦਰਾ ਸਟੇਡੀਅਮ, ਮੋਹਾਲੀ ਵਿਖੇ ਖੇਡੇ ਗਏ ਸ਼ੇਰ-ਏ- ਪੰਜਾਬ ਟੀ-20 ਲੀਗ ਦੇ ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਫਾਜ਼ਿਲਕਾ ਫਾਲਕਨਜ਼ ਨੇ ਬਠਿੰਡਾ ਰਾਇਲਜ਼ ਨੂੰ 17 ਦੌੜਾਂ ਨਾਲ ਹਰਾਇਆ। ਫਾਜ਼ਿਲਕਾ ਫਾਲਕਨਜ਼ ਨੇ 20 ਓਵਰਾਂ ਵਿੱਚ 214/4 ਦਾ ਮਜ਼ਬੂਤ ਸਕੋਰ ਬਣਾਇਆ, ਜਿਸ ਵਿੱਚ ਓਪਨਰ ਅੰਸ਼ੁਲ ਚੌਧਰੀ ਨੇ 47 ਗੇਂਦਾਂ ‘ਤੇ ਨਾਬਾਦ 82 ਦੌੜਾਂ ਬਣਾ ਕੇ ਅਹਿਮ ਭੂਮਿਕਾ ਨਿਭਾਈ। ਫਾਲਕਨਜ਼ ਨੇ ਸ਼ੁਰੂਆਤ ਵਿੱਚ ਹੀ ਇੱਕ ਵਿਕਟ ਗੁਆ ਦਿੱਤੀ ਅਤੇ ਨਿਯਮਤ ਅੰਤਰਾਲ ‘ਤੇ ਦੋ ਹੋਰ ਵਿਕਟਾਂ ਡਿੱਗਣ ਕਾਰਨ
ਟੀਮ ਦਬਾਅ ਹੇਠ ਆ ਗਈ। ਉਨ੍ਹਾਂ ਦਾ ਸਕੋਰ 64/3 ਹੋ ਗਿਆ ਸੀ, ਪਰ ਚੌਧਰੀ ਕ੍ਰੀਜ਼ ‘ਤੇ ਡਟੇ ਰਹੇ ਅਤੇ ਪਾਰੀ ਨੂੰ ਮੁੜ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੂੰ ਸੰਵੀਰ ਸਿੰਘ ਦਾ ਵਧੀਆ ਸਾਥ ਮਿਲਿਆ ਅਤੇ ਦੋਵਾਂ ਬੱਲੇਬਾਜ਼ਾਂ ਨੇ ਚੌਥੀ ਵਿਕਟ ਲਈ 69 ਦੌੜਾਂ ਜੋੜੀਆਂ। ਸੰਵੀਰ ਨੇ ਆਊਟ ਹੋਣ ਤੋਂ ਪਹਿਲਾਂ 24 ਗੇਂਦਾਂ ‘ਤੇ 36 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। ਚੌਧਰੀ ਨੇ ਭਰੋਸੇ ਨਾਲ ਬੱਲੇਬਾਜ਼ੀ ਜਾਰੀ ਰੱਖੀ ਅਤੇ ਸਕੋਰਬੋਰਡ ਨੂੰ ਚਲਦਾ ਰੱਖਿਆ। ਉਨ੍ਹਾਂ ਦਾ ਸਾਥ ਈਸ਼ ਰਾਓ ਨੇ ਦਿੱਤਾ ਅਤੇ ਇਸ ਜੋੜੀ ਨੇ ਆਖਰੀ ਓਵਰਾਂ ਵਿੱਚ ਫਾਲਕਨਜ਼ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ।
Source: Punjabi Jagran
